ਰਾਸ਼ਟਰੀ ਵਿਗਿਆਨ ਦਿਵਸ – 28 ਫਰਵਰੀ, 2022 ਥੀਮ: ( Integrated approach to science and technology for a sustainable future ) ( ਟਿਕਾਊ ਭਵਿੱਖ ਲਈ ਵਿਗਿਆਨ ਅਤੇ ਤਕਨਾਲੋਜੀ ਲਈ ਏਕੀਕ੍ਰਿਤ ਪਹੁੰਚ).
ਰਾਸ਼ਟਰੀ ਵਿਗਿਆਨ ਦਿਵਸ. ਰਾਸ਼ਟਰੀ ਵਿਗਿਆਨ ਦਿਵਸ ਅੱਜ ਦਾ ਦਿਨ ਭੋਤਿਕ ਵਿਗਿਆਨੀ ਸੀਵੀ ਰਮਨ ਜੀ ਦੀ ਉਸ ਖੋਜ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਸਮੁੰਦਰ ਦਾ ਰੰਗ ਨੀਲਾ ਕਿਉਂ ਹੁੰਦਾ ਹੈ ?.
ਜਿਸ ਲਈ ਉਨ੍ਹਾਂ ਨੂੰ 1930 ਵਿਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 1986 ਨੂੰ ਭਾਰਤ ਸਰਕਾਰ ਦੁਆਰਾ 28 ਫਰਵਰੀ ਨੂੰ ਹਰ ਸਾਲ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ 1987 ਤੋਂ ਹਰ ਸਾਲ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ.
ਇਹ ਦਿਵਸ ਲੋਕਾਂ ਵਿੱਚ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਅਤੇ ਇਸ ਦੀ ਮਹੱਤਤਾ ਨੂੰ ਦੇਸ਼ ਭਰ ਵਿੱਚ ਫੈਲਾਉਣ ਲਈ ਮਨਾਇਆ ਜਾਂਦਾ ਹੈ। ਇਸ ਦਿਨ 'ਤੇ ਦੇਸ਼ ਭਰ ਵਿਚ ਕਈ ਤਰ੍ਹਾਂ ਦੀਆਂ ਵਿਗਿਆਨ ਸੰਚਾਰ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ।.
ਆਉ ! ਵਿਗਿਆਨਕ ਸੋਚ ਅਪਣਾਈਏ ਅੰਧ ਵਿਸ਼ਵਾਸ ਤੋਂ ਮੁਕਤੀ ਪਾਈਏ ਧੰਨਵਾਦ ਜੀ.